ਐਸ ਬੀ ਆਈ ਗੁਰਾਇਆਂ ਵੱਲੋਂ ਸੀ ਐਚ ਸੀ ਬੜਾ ਪਿੰਡ ਨੂੰ ਪੀਪੀ ਕਿਟਸ ਦਿੱਤੀਆ

ਸਟੇਟ ਬੈਂਕ ਓਫ ਇੰਡੀਆ ਗੋਰਾਇਆ ਵਲੋਂ ਅੱਜ ਕੰਮਯੂਨਿਟੀ ਹੈਲਥ ਸੈਂਟਰ ਬੜਾ ਪਿੰਡ ਨੂੰ ਕੋਵਿਡ 19 ਦਾ ਮੁਕਾਬਲਾ ਕਰਨ ਲਈ 25 ਪਰਸਨਲ ਪਰੋਟੇਕਟਿਵ ਕਿਟਸ ਅਤੇ ਹੋਰ ਸਮਾਂਨ ਦਿਤਾ| ਇਸ ਮੌਕੇ ਤੇ ਸੀਨਿਅਰ ਮੈਡਿਕਲ ਅਫ਼ਸਰ ਡਾ ਜੋਤੀ ਫੋਕੇਲਾਂ ਨੇ ਸਟੇਟ ਬੈਂਕ ਓਫ ਇੰਡੀਆ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਸਨਲ ਪਰੋਟੇਕਟਿਵ ਕਿਟਸ ਨਾਲ ਸਟਾਫ ਨੂੰ ਸੁਰਖਿਆ ਮਿਲੇਗੀ ਤੇ ਕੋਵਿਡ 19 ਦਾ ਮੁਕਾਬਲਾ ਬੇਹਤਰ ਢੰਗ ਨਾਲ ਕੀਤਾ ਜਾ ਸਾਕੇਗਾ| ੳਨਾ ਕਿਹਾ ਕਿ ਮਰੀਜ਼ਾਂ ਦੀ ਸਕਰੀਨਗ ਅਤੇ ਟੈਸਟਿਗ ਵੇਲੇ ਇਨ੍ਹਾਂ ਕਿਟਾ ਦੀ ਵਿਸ਼ੇਸ਼ ਲੋੜ ਪੈਂਦੀ ਹੈ। ਇਸ ਮੌਕੇ ਤੇ ਮੈਡਿਕਲ ਅਫ਼ਸਰ ਡਾ ਮੋਹਿਤ ਚੰਦਰ ਵੀ ਮੋਜੂਦ ਸਨ।